Friday, 22 October 2021

Ho aisi surat guraan ne baksh diti

ਹੋ ਐਸੀ ਸੂਰਤ ਗੁਰਾਂ ਨੇ ਬਖਸ਼  ਦਿੱਤੀ,
ਹੋਵੇ ਲੱਖਾਂ ਚ' ਪਛਾਣ ਦਸਤਾਰ ਕਰਕੇ।
ਬੋਲੀ ਮਾਖਿਓਂ ਮਿੱਠੀ ਬੋਲਦੇ ਨੇ,
ਦਿਲ ਲੁੱਟ ਲੈਂਦੇ ਗੁਫ਼ਤਾਰ ਕਰਕੇ। 
ਹੋ ਜਦੋਂ ਅੱਤ ਹੁੰਦੀ ਖੰਡੇ ਚੁੱਕ ਲੈਂਦੇ, 
ਫੜੇ ਜਾਣ ਨਾ ਐਸੀ ਰਫਤਾਰ ਕਰਕੇ। 
ਹੋ ਦੇਸ਼ ਚੇਨ ਨਾਲ ਰੋਟੀ ਖਾਂਵਦਾ ਏ, 
ਸੌਂਹ ਰੱਬ ਦੀ ਸਿਰਫ਼ ਸਰਦਾਰ ਕਰਕੇ ....
 

Ho aisi surat guraan ne baksh diti,
Hove lakhaan ch pachhaan dastar karke.
Boli maakheon mithi bolde ne,
Dil lutt lainde guftaar karke.
Ho jadon att hundi khande chukk lainde,
Fadhe jaan na aisi raftaar karke.
Ho desh chain naal roti khanwda e,
Saunh rabb di sirf sardar karke...  

Wednesday, 24 June 2020

ਚਕਲੈ ਗਲੀ ਦੇ ਵਿਚੋਂ ਚਰਖ਼ਾ ਨੀ ਬਿੱਲੋ ਰਾਣੀ (Jatt Bakkre Balounda Aave....)

ਚਕਲੈ ਗਲੀ ਦੇ ਵਿਚੋਂ ਚਰਖ਼ਾ ਨੀ ਬਿੱਲੋ ਰਾਣੀ,
ਭੱਜਲੈ ਜੇ ਭੱਜਿਆ ਜਾਵੇ......
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬਲੌਂਦਾ ਆਵੇ.....
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬਲੌਂਦਾ ਆਵੇ.....

Chak La Gali De Vichon Charkha ni Billo Rani,
Bhaj Lai je Bhajjea Jave.....
Ni Reshami Garare Waliye,
Jatt Bakkre Balounda Aave.....
Ni Reshami Garare Waliye,
Jatt Bakkre Balounda Aave.....

Wednesday, 26 September 2018

ਹੋ....ਚਾਰ ਤਾਂ ਤੇਰੇ ਯਾਰ ਵੈਰਨੇ, ਚਾਰੇ ਸ਼ੱਕਰਪਾਰੇ (Chaar taan tere yaar vairne)

ਹੋ....ਚਾਰ ਤਾਂ ਤੇਰੇ ਯਾਰ ਵੈਰਨੇ,
ਚਾਰੇ ਸ਼ੱਕਰਪਾਰੇ,
ਨੀ ਪਹਿਲੇ ਦਾ ਤਾਂ ਰੰਗ ਗੁਲਾਬੀ।......
ਬੱਲੇ..ਹੋ ਪਹਿਲੇ ਦਾ ਤਾਂ ਰੰਗ ਗੁਲਾਬੀ,
ਦੁੱਜਾ ਵੱਟ ਮੁਛਾਂ ਨੂੰ ਚਾੜ੍ਹੇ.....
ਨੀ ਤੀਜਾ ਯਾਰ ਤੇਰਾ ਸਿਰੇ ਦਾ ਵੈੱਲੀ,
ਬੱਲੇ, ਹੋ ਤੀਜਾ ਯਾਰ ਤੇਰਾ ਸਿੱਰੇ ਦਾ ਵੈੱਲੀ.........
ਚੌਥੇ ਨੂੰ ਲਾਵੇਂ ਲਾਰੇ........
ਹੁਣ ਕਯੋਂ ਮੁੱਕਰ ਗਈ,
ਖਾ ਪੀ ਕੇ ਮੁਟਿਆਰੇ......
ਹੁਣ ਕਯੋਂ ਮੁੱਕਰ ਗਈ,
ਖਾ ਪੀ ਕੇ ਮੁਟਿਆਰੇ......

Ho Chaar taan tere yaar vairne,
chaare e shakkarpaare,
Ni, Pehle da ta rang Gulaabi.....
Balle... Ho Pehle da taan rang Gulaabi,
Dujja Vatt Muchaan Nu Chaadhe.......
Ni Teeja Yaar tera Sire da Vailli,
Chauthe nu Laaven Laare......
Hun Kyon Mukkar Gayi,
Kha pee k Mutiyaare....
Hun Kyon Mukar Gayi,
Kha pee k Mutiyaare.....

Wednesday, 22 August 2018

ਖੇਤਾਂ ਵਿੱਚ ਵੱਸੇ ਸਾਡੀ ਰੂਹ (Khetaan wich vase sadi rooh)

ਕਣਕਾਂ ਦੇ ਪਿੜਾਂ ਵਿੱਚ ਢੋਲ ਪਏ ਨੇ ਵੱਜਦੇ,
ਬੰਨੇ ਬੰਨੇ ਪੈਂਦੀ ਏ ਧਮਾਲ ਮੇਰੇ ਹਾਣੀਆਂ,ਬੰਨੇ ਬੰਨੇ ਪੈਂਦੀ ਏ ਧਮਾਲ
ਕੁੰਡੀਆਂ ਕਰਾਈਆਂ ਮੁਛਾਂ, ਗੱਲਾਂ ਵਿਚ ਪਾਏ ਕੈਂਠੇ।...
ਨੱਚਦੇ ਮੜ੍ਹਕ ਦੇ ਨਾਲ, ਮੇਰੇ ਹਾਣੀਆਂ, ਨੱਚਦੇ ਮੜ੍ਹਕ ਦੇ ਨਾਲ……
ਬੱਲਦਾਂ ਦੇ ਕੰਨਾਂ ਵਿੱਚ ਟੱਲੀਆਂ ਨੇ ਟਣਕਦੀਆਂ,
ਟਣਕਣ ਦੋ ਟਿੰਡਾਂ ਵਾਲੇ ਖੂਹ , ਮੇਰੀ ਹਾਨਨੇ, 
ਟਣਕਣ ਦੋ ਟਿੰਡਾਂ ਵਾਲੇ ਖੂਹ……..
ਖੇਤਾਂ ਵਿੱਚ ਵੱਸੇ ਸਾਡੀ ਰੂਹ ਮੇਰੀ ਹਾਨਨੇ,
ਖੇਤਾਂ ਵਿੱਚ ਵੱਸੇ ਸਾਡੀ ਰੂਹ……..

Kankaan de pidhan wich dhol paye ne wajjde
banne banne paindi e dhamaal, Mere Haniya,
Banne banne paindi e dhamaal…..
Kundiyaan karaiyaan muchhan,
Gallaan wicch paye kainthe,
Nachhde madhak de naal…mere haniya,
Nachde madhak de naal….
Baldhan de kanna wich talliyan ne tanakdiyaan
Tankan do tindaan wale khoo meri hannane,
Tankan do tindaan wale khoo…..
Khetaan wich vase sadi rooh...meri hananne 
Khetaan vich vase sadi rooh…...

Tuesday, 31 July 2018

ਮੋਢਿਆਂ ਤੇ ਲੈ ਕੇ ਕਾਲੀ ਡਾਂਗ ਮਿਤਰੋ.....Moddeyaan Le Lai ke Kaali Daang Mittro...

ਹੋ....ਮੋਢਿਆਂ ਤੇ ਲੈ ਕੇ ਕਾਲੀ ਡਾਂਗ ਮਿਤਰੋ,
ਦੇਖੋ ਜੱਟ ਤੁਰਦੇ ......
ਸੰਭਲ ਸੰਭਲ ਦੇਖੋ ਪੱਬ ਚੱਕਦੇ,
ਤੇ ਵੈਰੀ ਜਾਣ ਖੁੱਰਦੇ। .....
ਮਾਰ ਕੇ ਖੰਗੂਰਾ ਕਿਵੇਂ ਲੰਘਜੂਗਾ ਸੁੱਕਾ,
ਵੈਰੀ ਆਣ ਟੱਕਰੇ....
ਇੱਜਤਾਂ ਨੂੰ ਪੌਂਦਾ ਜੇ ਕੋਈ ਹੱਥ ਮਿੱਤਰੋਂ ,
ਕਰ ਦਿੰਦੇ ਡੱਕਰੇ....
ਇੱਜਤਾਂ ਨੂੰ ਪੌਂਦਾ ਜੇ ਕੋਈ ਹੱਥ ਮਿੱਤਰੋਂ ,
ਕਰ ਦਿੰਦੇ ਡੱਕਰੇ....

Ho.....Moddeyaan te lai ke kaali daang mittro,
dekho Jatt turde......
Sambhal sambhal dekho pabb chakkde,
Te vairi aan takkre.......
Maar ke khangura kive langjuga sukka,
Vairi aan Takkre,
Ijjtan nu pounda je koi hath Mittro,
Kar dinde dakkre.......

ਜਿੰਦੇ ਮੇਰੀਏ ਸਮੇਂ ਦੇ ਮੋਲ ਮਾੜੇ... (Jinde Meriye Samay de Mol Marhe..)

ਜਿੰਦੇ ਮੇਰੀਏ ਸਮੇਂ ਦੇ ਮੋਲ ਮਾੜੇ,
ਹੈ ਪਰ ਹੋਸ਼ ਵਿੱਚ ਤੇਰੀ ਆਵਾਜ਼ ਕੋਈ ਨਾ......
ਜਿਹੜਾ ਮੁਰਦਿਆਂ ਤਾਈਂ`ਨਚਾ ਜਾਵੇ,
ਪੰਜਾਬੀ ਢੋਲ ਜੇਹਾ ਕਿਤੇ ਵੀ ਸਾਜ਼ ਕੋਈ ਨਾ....
ਗਰਜਾਂ ਵਾਲੇ ਬੈਰੀਆਂ ਤੈਥੋਂ ਨੀ ਡਰਦੇ,
ਵੱਡੇ ਵੱਡੇ ਵੇਖ ਸਾਡਾ ਪਾਣੀ ਭਰਦੇ....
ਯਾਰੀ ਪਿੱਛੇ ਮੌਤ ਦੀ ਪਰਵਾਹ ਨੀ ਕਰਦੇ।
ਅੱਸੀਂ ਜਾਏ ਧਰਤ ਪੰਜਾਬ ਦੇ ਤੈਨੂੰ ਅੱਖ ਸੁਣਾਵਾਂ.....
ਸੋਹਣੇ ਵਤਨ ਪੰਜਾਬ ਤੋਂ ਮੈਂ ਸਦਕੇ ਜਾਵਾਂ......
ਸੋਹਣੇ ਵਤਨ ਪੰਜਾਬ ਤੋਂ ਮੈਂ ਸਦਕੇ ਜਾਵਾਂ......

Jinde meriye samay de mol marhe,
Hai par hosh vicch teri aawaj koi na.....
Jehda murdeyaan taeen nachaa jaave,
Punjabi dhol jeha kite v koi saaz koi naa....
Garjan waale vairiya taitho na darde,
Vadde vadde vekh sadda paani bharde....
Yaari pichhe mout di parwah ni karde,
Assin jaaye charat Punjab de tenu aakh sunawaan......
Sohne wattan Punjab ton main saddke jawaan....
Sohne wattan Punjab ton main saddke jawaan....


Saturday, 28 July 2018

ਕਿੰਨਾ ਸੋਹਣਾ ਲੱਗਦਾ....(kinna sohna lagda....)

ਤਾੜ ਤਾੜ ਵੱਜਦੇ ਨੇ ਸੱਪ,
ਜਦੋਂ ਭੰਗੜੇ ਚ ਆਉਣ ਗੱਬਰੂ ......
ਚੱਕਦੇ ਨਾ ਮੜ੍ਹਕ ਨਾਲ ਪੱਬ,
ਨਾਲੇ ਨੱਚ ਕੇ ਦਖੌਣ ਗੱਬਰੂ .....
ਅੰਬਰਾਂ ਨੂੰ ਛੋਂਦਾ ਇਹਦਾ ਸੋਹਣਾ ਫਰਲਾ,
ਬਈ ਟੌਰੇ ਵਾਲੀ ਪੱਗ ਦਾ ....
ਪੱਚੀਆਂ ਪਿੰਡਾਂ ਚ ਸਰਦਾਰੀ ਜੱਟ ਦੀ,
ਕਿੰਨਾ ਸੋਹਣਾ ਲੱਗਦਾ....
ਪੱਚੀਆਂ ਪਿੰਡਾਂ ਚ ਸਰਦਾਰੀ ਜੱਟ ਦੀ,
ਕਿੰਨਾ ਸੋਹਣਾ ਲੱਗਦਾ....

Taad taad vajjde ne sapp,
Jadon bhangre ch aaon gabru......
Chakkde ne madhak naal pabb,
Naale nach ke dakhoun gabbru.......
Ambraan nu chonda ehda sohna Farla,
Bai Toure vali pagg da......
Pachiaan Pindaan ch sardari jatt di,
Bai kinna sohna lagda....
Pachiaan Pindaan ch sardari jatt di,
Bai kinna sohna lagda....

ਸਾਡੀ ਜਿੱਤ ਹੁੰਦੀ ਜੈਕਾਰਿਆਂ ਤੋਂ....

ਸਾਡੀ ਸੋਚ ਵੱਖਰੀ ਤੇ ਸਾਡਾ ਜੋਸ਼ ਵੱਖਰਾ,
ਤਾਹੀਂ ਵੱਖ ਦਿੱਸਦੇ ਅੱਸੀਂ ਸਾਰਿਆਂ ਤੋਂ.......
ਸਾਡੀ ਬੜ੍ਹਕ ਵਿੱਚ ਬਿਜਲੀ ਦੀ ਕੜੱਕ ਦਿੱਸਦੀ ,
ਵੈਰੀ ਕੰਬਦੇ ਸਾਡੇ ਲਲਕਾਰਿਆਂ ਤੋਂ........
ਹੋ ਲੋਕੀਂ ਪੰਡਤਾਂ ਕੋਲ ਜਾ ਜਾ ਹੱਲ ਪੁੱਛਦੇ,
ਕਿਵੇਂ ਜਿੱਤੀਏ ਦਸ਼ਮੇਸ਼ ਦੇ ਦੁਲਾਰਿਆਂ ਤੋਂ.......
ਹੋ ਸਾਡੇ ਕੰਮ ਸ਼ੁਰੂ ਹੁੰਦੇ ਅਰਦਾਸ ਕਰਕੇ,
ਤੇ ਸਾਡੀ ਜਿੱਤ ਹੁੰਦੀ ਜੈਕਾਰਿਆਂ ਤੋਂ.........

Sadi soch vakhri te sada josh vakhra,
Tahi vakh disde assin sareyaan ton........
Saddi badhak vish bijli di kadak disdi,
Vairi kambde saade lalkareyaan ton.......
Ho loki pandtaan kol ja ja hall puchde,
Kive jittiye dashmesh de dulareyaan ton......
ho saade kamm shuru hunde ardaas karke,
Te sadi Jitt hundi jaikareyaan ton.....

Tuesday, 24 July 2018

ਦੇਸ਼ ਮੇਰੇ ਦੇ ਜਾਏ.....(Desh Mere De Jaaye.....)

ਨੱਚਦੇ ਗਾਉਂਦੇ ਖੁਸ਼ੀ ਮਨਾਉਂਦੇ,
ਵਿੱਚ ਮੇਲੇ ਦੇ ਆਏ........
ਨਜ਼ਰ ਨਾ ਲੱਗਜੇ,
ਮਿਰਚਾਂ ਵਾਰਾਂ.....
ਦੇਸ਼ ਪੰਜਾਬ ਦੇ ਜਾਏ....
ਦੇਸ਼ ਮੇਰੇ ਦੇ ਜਾਏ.....

Nachde Gounde Khushi Manounde,
Vich Mele de Aaye......
Nazar Na Lagje Mirchaan Waaran...
Desh Punjab De Jaaye.....
Desh Mere De Jaaye.....

ਕਾਟੋ..... (Kaato) .....

ਹੱਥ ਵਿੱਚ ਕਾਟੋ ਜੱਟ ਦੇ,

ਪੂੰਛ ਹਿਲਾ ਕੇ ਨੱਚਦੀ ਆ......
ਬਾਈ ਮੁੰਡੇ ਬੋਚ ਬੋਚ ਕੇ,
ਪੱਬ ਨੇ ਧਰਦੇ ਸਾਰੇ .....
ਅੱਖ ਮਟਕੌਂਦੀ ਯਾਰੋ ,
ਪਾਕੇ ਸੂਰਮਾ ਕਾਲਾ ਬਈ....ਸੌਂਹ ਤੇਰੀ ,
ਮਰਦੇ ਗੱਬਰੂ ਬੱਲੀਏ ਇਸ਼ਕ ਤੇਰੇ ਦੇ ਮਾਰੇ...

Hath vich kaato jatt de,
Pooch hila me nachdi aa.....
Bai munde boch boch ke,
pab ne dharde saare ...
Aakh matkkoundi yaaro,
Pake surma kaala bai,.... Sounh teri
Marde gabru balliye ishq tere de Maare...